Be Prepared

BE PREPARED

ਕਿਸੇ ਸੰਕਟਕਾਲ ਲਈ ਤਿਆਰ ਕਿਵੇਂ ਰਹਿਣਾ ਹੈ

ਓਨਟੈਰੀਓ ਦੇ ਲੋਕਾਂ ਨੇ ਬਰਫ਼ੀਲੇ ਤੁਫਾਨਾਂ ਤੋਂ ਲੈ ਕੇ ਬਿਜਲੀ ਬੰਦ ਹੋਣ ਤਕ, ਜ਼ੋਰਦਾਰ ਹਨੇਰੀਆਂ ਤੋਂ ਲੈ ਕੇ ਉਦਯੋਗਿਕ ਦੁਰਘਟਨਾਵਾਂ ਤਕ, ਸਭ ਤਰ੍ਹਾਂ ਦੀਆਂ ਸੰਕਟਕਾਲੀ ਸਥਿਤੀਆਂ ਦਾ ਸਾਹਮਣਾ ਕੀਤਾ ਹੈ।

ਸੰਕਟਕਾਲ ਕਿਸੇ ਵੀ ਸਮੇਂ ਆ ਸਕਦੇ ਹਨ ਇਸ ਲਈ ਤਿਆਰ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਮਦਦ ਪਹੁੰਚਣ ਵਿੱਚ ਸਮਾਂ ਲੱਗ ਸਕਦਾ ਹੈ।

ਇਸੇ ਕਾਰਨ ਹਰ ਕਿਸੇ ਦੇ ਕੋਲ ਸੰਕਟਕਾਲੀ ਯੋਜਨਾ ਅਤੇ ਘੱਟੋ-ਘੱਟ ਤਿੰਨ ਦਿਨਾਂ ਵਾਸਤੇ ਆਪਣਾ ਧਿਆਨ ਰੱਖਣ ਲਈ ਕਿੱਟ ਹੋਣੀ ਚਾਹੀਦੀ ਹੈ।

ਕਦਮ 1: ਇੱਕ ਯੋਜਨਾ ਬਣਾਓ

ਕਿਸੇ ਸੰਕਟਕਾਲ ਵਿੱਚ, ਹੋ ਸਕਦਾ ਹੈ ਕਿ ਤੁਹਾਡੀ ਹਰ ਰੋਜ਼ ਦੀਆਂ ਸਹੂਲਤਾਂ ਤਕ ਪਹੁੰਚ ਨਾ ਹੋਵੇ ਅਤੇ ਸ਼ਾਇਦ ਤੁਹਾਨੂੰ ਆਪਣਾ ਘਰ ਖਾਲੀ ਕਰਨ ਵਾਸਤੇ ਕਿਹਾ ਜਾਵੇ। ਇਸ ਬਾਰੇ ਸੋਚਣਾ ਕਿ ਤੁਸੀਂ ਕੀ ਕਰੋਗੇ ਤਿਆਰੀ ਕਰਨ ਦਾ ਪਹਿਲਾ ਕਦਮ ਹੈ।

ਤੁਹਾਡੀ ਯੋਜਨਾ ਵਿੱਚ ਇਹ ਕੁਝ ਸ਼ਾਮਲ ਹੋਣਾ ਚਾਹੀਦਾ ਹੈ

  • ਦੋ ਸੁਰੱਖਿਅਤ ਸਥਾਨ ਉਸ ਸਥਿਤੀ ਵਾਸਤੇ ਜੇ ਤੁਹਾਨੂੰ ਆਪਣਾ ਘਰ ਛੱਡਣਾ ਪਵੇ। ਇੱਕ ਨੇੜੇ ਹੋਣਾ ਚਾਹੀਦਾ ਹੈ, ਜਿਵੇਂ ਕਿ ਸਥਾਨਕ ਲਾਇਬ੍ਰੇਰੀ ਜਾਂ ਕਮਿਉਨਿਟੀ ਸੈਂਟਰ। ਦੂਜਾ ਦੂਰ ਹੋਣਾ ਚਾਹੀਦਾ ਹੈ ਉਸ ਸਥਿਤੀ ਲਈ ਜੇ ਸੰਕਟਕਾਲ ਵੱਡੇ ਇਲਾਕੇ ਨੂੰ ਪ੍ਰਭਾਵਿਤ ਕਰਦਾ ਹੈ।
  • ਇੱਕ ਪਰਿਵਾਰਕ ਸੰਚਾਰ ਯੋਜਨਾ। ਕਿਸੇ ਸੰਕਟਕਾਲ ਦੇ ਦੌਰਾਨ, ਹੋ ਸਕਦਾ ਹੈ ਕਿ ਸਥਾਨਕ ਟੈਲੀਫੋਨ ਲਾਈਨਾਂ ਅਤੇ ਨੈਟਵਰਕ ਕੰਮ ਨਾ ਕਰਨ। ਸ਼ਹਿਰ ਤੋਂ ਬਾਹਰ ਇੱਕ ਜਾਂ ਦੋ ਸੰਪਰਕ ਪਛਾਣੋ ਜਿਨ੍ਹਾਂ ਤੇ ਤੁਸੀਂ ਅਤੇ ਤੁਹਾਡੇ ਪਰਿਵਾਰ ਦੇ ਲੋਕ ਕਾਲ ਕਰਕੇ ਜਾਣਕਾਰੀ ਸਾਂਝੀ ਕਰ ਸਕਣ।

ਯੋਜਨਾ ਬਣਾਉਣ ਲਈ ਸੁਝਾਅ

  • ਘਰ ਛੱਡ ਕੇ ਜਾਣ ਲਈ ਤਿਆਰ ਰਹੋ। ਯੋਜਨਾ ਬਣਾਓ ਕਿ ਜੇ ਇਲਾਕਾ ਖਾਲੀ ਕਰਕੇ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਤੁਸੀਂ ਕਿਸੇ ਸੁਰੱਖਿਅਤ ਸਥਾਨ ਤਕ ਯਾਤਰਾ ਕਿਵੇਂ ਕਰੋਗੇ। ਸੰਕਟਕਾਲ ਵਿੱਚ ਜਿਉਂਦੇ ਰਹਿਣ ਲਈ ਜ਼ਰੂਰੀ ਕਿੱਟ ਤਿਆਰ ਰੱਖੋ (ਕਦਮ 2 ਦੇਖੋ)।
  • ਆਪਣੇ ਪਾਲਤੂ ਜਾਨਵਰ (ਜਾਨਵਰਾਂ) ਲਈ ਯੋਜਨਾ ਬਣਾਓ। ਅਕਸਰ, ਰਿਸੈਪਸ਼ਨ ਸੈਂਟਰਾਂ ਤੇ ਸਿਰਫ ਮਾਲਕ ਦੀ ਸੇਵਾ ਕਰਨ ਵਾਲੇ ਜਾਨਵਰਾਂ ਦੀ ਇਜਾਜ਼ਤ ਹੁੰਦੀ ਹੈ। ਜੇ ਸੰਭਵ ਹੋਵੇ, ਕਿਸੇ ਅਜਿਹੇ ਵਿਅਕਤੀ ਨੂੰ ਪਛਾਣੋ ਜੋ, ਜੇ ਤੁਹਾਨੂੰ ਘਰ ਛੱਡਣਾ ਪੈਂਦਾ ਹੈ ਤਾਂ ਤੁਹਾਡੇ ਪਾਲਤੂ ਜਾਨਵਰ (ਜਾਨਵਰਾਂ) ਨੂੰ ਲੈ ਸਕੇ।

ਜਦੋਂ ਤੁਹਾਡੀ ਯੋਜਨਾ ਤਿਆਰ ਹੋਵੇ

  • ਆਪਣੀ ਯੋਜਨਾ ਬਾਰੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਚਰਚਾ ਕਰੋ।
  • ਆਪਣੀਆਂ ਯੋਜਨਾਵਾਂ ਦਾ ਅਭਿਆਸ ਕਰੋ
  • ਜਾਣਕਾਰ ਬਣੋ ਅਤੇ ਹਿਦਾਇਤਾਂ ਦੀ ਪਾਲਣਾ ਕਰੋ। ਸੰਕਟਕਾਲ ਤੋਂ ਪਹਿਲਾਂ ਅਤੇ ਇਸਦੇ ਦੌਰਾਨ ਖ਼ਬਰਾਂ ਸੁਣਦੇ ਰਹੋ। ਫਰਸਟ ਰੇਸਪੋਂਡਰਜ਼ (ਸਭ ਤੋਂ ਪਹਿਲਾਂ ਪ੍ਰਤਿਕਿਰਿਆ ਕਰਨ ਵਾਲਿਆਂ) ਅਤੇ ਅਧਿਕਾਰੀਆਂ ਦੀ ਸਲਾਹ ਦਾ ਪਾਲਣ ਕਰੋ।

ਹੋਰ ਸੁਝਾਅ

ਆਪਣੇ ਸਥਾਨਕ ਮਿਉਨਿਸਿਪਲ ਆਫ਼ਿਸ ਨਾਲ ਸੰਪਰਕ ਕਰੋ ਅਤੇ ਪਤਾ ਕਰੋ ਕਿ ਸੰਕਟਕਾਲ ਦੇ ਦੌਰਾਨ ਹੋਰ ਜਾਣਕਾਰੀ ਲੈਣ ਵਾਸਤੇ ਕਿਹੜਾ ਫੋਨ ਨੰਬਰ ਵਰਤਣਾ ਹੈ (211, 311 ਜਾਂ ਕੋਈ ਹੋਰ)। 911 ਦੀ ਵਰਤੋਂ ਸਿਰਫ ਤਾਂ ਕਰੋ ਜਦੋਂ ਕਿਸੇ ਵਿਅਕਤੀ ਦੀ ਸਿਹਤ, ਸੁਰੱਖਿਆ ਜਾਂ ਸੰਪਤੀ ਦੀ ਰੱਖਿਆ ਕਰਨ ਲਈ ਉਸ ਨੂੰ ਤੁਰੰਤ ਮਦਦ ਦੀ ਲੋੜ ਹੋਵੇ।

ਸੁਚੇਤਾਂ ਵਾਸਤੇ ਨਾਮ ਲਿਖਵਾਓ। ਤੁਸੀਂ ਈਮੇਲ ਜਾਂ ਟੈਕਸਟ ਸੁਨੇਹਿਆਂ ਦੁਆਰਾ ਭੇਜੇ ਜਾਂਦੇ ਮੁਫ਼ਤ ਸੰਕਟਕਾਲੀ ਸੁਚੇਤਾਂ ਵਾਸਤੇ ਨਾਮ ਦਰਜ ਕਰਵਾ ਸਕਦੇ ਹੋ। www.ontario.ca/beprepared ਤੇ ਜਾਓ ਅਤੇ ਲਿੰਕ ਅਨੁਸਾਰ ਅੱਗੇ ਵਧੋ।

ਕਦਮ 2: ਇੱਕ ਸੰਕਟਕਾਲੀ ਕਿੱਟ ਤਿਆਰ ਕਰੋ

ਤੁਹਾਡੀ ਸੰਕਟਕਾਲ ਵਿੱਚ ਜਿਉਂਦੇ ਰਹਿਣ ਲਈ ਜ਼ਰੂਰੀ ਕਿੱਟ ਵਿੱਚ ਉਹ ਹਰ ਚੀਜ਼ ਹੋਣੀ ਚਾਹੀਦੀ ਹੈ ਜਿਸ ਦੀ ਤੁਹਾਨੂੰ ਸੁਰੱਖਿਅਤ ਰਹਿਣ ਅਤੇ ਘੱਟੋ-ਘੱਟ ਤਿੰਨ ਦਿਨਾਂ ਲਈ ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖਣ ਲਈ ਲੋੜ ਹੈ। ਇਸ ਜਾਂਚ-ਸੂਚੀ ਵਿੱਚ ਸਾਰੀਆਂ ਜ਼ਰੂਰੀ ਚੀਜ਼ਾਂ, ਤੁਹਾਡੀਆਂ ਖਾਸ ਲੋੜਾਂ ਪੂਰੀਆਂ ਕਰਨ ਲਈ ਚੀਜ਼ਾਂ, ਅਤੇ ਘਰ ਛੱਡ ਕੇ ਜਾਣ ਤੇ ਲੋੜ ਪੈਣ ਵਾਲੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ।

ਜਿਉਂਦੇ ਰਹਿਣ ਲਈ ਜ਼ਰੂਰੀ ਕਿੱਟ ਵਿੱਚ ਕੀ ਪਾਉਣਾ ਚਾਹੀਦਾ ਹੈ

ਜ਼ਰੂਰੀ

 ਭੋਜਨ ਅਤੇ ਕੇਨ ਓਪਨਰ (ਖ਼ਰਾਬ ਨਾ ਹੋਣ ਵਾਲੀਆਂ ਅਤੇ ਆਸਾਨੀ ਨਾਲ ਤਿਆਰ ਕੀਤੀਆਂ ਜਾਣ ਵਾਲੀਆਂ ਚੀਜ਼ਾਂ, ਜੋ 3 ਦਿਨਾਂ ਲਈ ਕਾਫੀ ਹੋਣ)

 ਪਾਣੀ (ਹਰੇਕ ਦਿਨ ਲਈ ਪ੍ਰਤੀ ਵਿਅਕਤੀ 4 ਲਿਟਰ)

 ਫਲੈਸ਼ਲਾਈਟ

 ਰੇਡੀਓ (ਕ੍ਰੈਂਕ ਜਾਂ ਬੈਟਰੀ ਨਾਲ ਚੱਲਣ ਵਾਲਾ)

 ਵਾਧੂ ਬੈਟਰੀਆਂ

 ਹੈਂਡ ਸੈਨੀਟਾਈਜ਼ਰ ਜਾਂ ਗਿੱਲੇ ਤੌਲੀਏ

 ਫਰਸਟ-ਏਡ ਕਿੱਟ

 ਦਵਾਈ(ਆਂ)

 ਮਹੱਤਵਪੂਰਨ ਕਾਗਜ਼ਾਤ (ਪਛਾਣ, ਸੰਪਰਕ ਸੂਚੀਆਂ, ਨੁਸਖੇ ਦੀਆਂ ਕਾਪੀਆਂ, ਆਦਿ)

 ਨਗਦੀ (ਅਤੇ ਕਾਰ ਦੀਆਂ ਵਾਧੂ ਚਾਬੀਆਂ)

 ਸੀਟੀ (ਧਿਆਨ ਖਿੱਚਣ ਲਈ, ਜੇ ਲੋੜ ਹੋਵੇ)

 ਤੁਹਾਡੇ ਪਰਿਵਾਰ ਦੇ ਦੂਜੇ ਮੈਂਬਰਾਂ ਲਈ ਖਾਸ ਆਈਟਮਾਂ (ਨਵਜਾਤ ਬੱਚਿਆਂ ਲਈ ਡਾਇਪਰ ਅਤੇ ਫਾਰਮੂਲਾ ਦੁੱਧ, ਆਦਿ)

 ਜੇ ਤੁਹਾਡੇ ਕੋਲ ਪਾਲਤੂ ਜਾਨਵਰ ਹੈ ਤਾਂ ਪਾਲਤੂ ਜਾਨਵਰਾਂ ਦਾ ਭੋਜਨ

ਘਰ ਛੱਡ ਕੇ ਜਾਣ ਲਈ ਵਾਧੂ ਸਪਲਾਈਆਂ

 ਕੱਪੜੇ, ਜੁੱਤੇ

 ਸਲੀਪਿੰਗ ਬੈਗ ਜਾਂ ਕੰਬਲ

 ਨਿੱਜੀ ਵਸਤਾਂ (ਸਾਬਣ, ਟੁੱਥਪੇਸਟ, ਨਹਾਉਣ-ਧੋਣ ਦਾ ਹੋਰ ਸਮਾਨ)

 ਤਾਸ਼ ਜਾਂ ਯਾਤਰਾ ਲਈ ਕੋਈ ਹੋਰ ਖੇਡ

ਹੋਰ ਸੁਝਾਅ

• ਇਹ ਸਾਰੀਆਂ ਆਈਟਮਾਂ ਆਸਾਨੀ ਨਾਲ ਚੁੱਕੇ ਜਾਣ ਵਾਲੇ ਬੈਗ ਜਾਂ ਪਹੀਆਂ ਵਾਲੇ ਬੈਗ ਵਿੱਚ ਰੱਖੋ।

• ਆਪਣੀ ਸੰਕਟਕਾਲ ਵਿੱਚ ਜਿਉਂਦੇ ਰਹਿਣ ਲਈ ਜ਼ਰੂਰੀ ਕਿੱਟ ਅਜਿਹੇ ਸਥਾਨ ਤੇ ਰੱਖੋ ਜਿੱਥੇ ਪਹੁੰਚਣਾ ਆਸਾਨ ਹੋਵੇ।

• ਆਪਣੇ ਸੈਲ ਫੋਨ ਜਾਂ ਮੋਬਾਈਲ ਫੋਨ ਪੂਰੀ ਤਰ੍ਹਾਂ ਨਾਲ ਚਾਰਜ ਰੱਖੋ।

ਮੇਰੀ ਸੰਕਟਕਾਲੀ ਯੋਜਨਾ ਲਈ ਜਾਣਕਾਰੀ

ਹੇਠਾਂ ਦਿੱਤੇ ਫਾਰਮ ਭਰੋ ਅਤੇ ਅਜਿਹੇ ਸਥਾਨ ਤੇ ਰੱਖੋ ਜਿੱਥੇ ਇਹ ਤੁਹਾਨੂੰ ਅਤੇ ਦੂਜਿਆਂ ਨੂੰ ਮਿਲ ਸਕਣ। ਲੋੜ ਅਨੁਸਾਰ ਇਸ ਵਿੱਚ ਤਾਜ਼ਾ ਜਾਣਕਾਰੀ ਜੋੜੋ। ਇੱਕ ਕਾਪੀ ਆਪਣੀ ਸੰਕਟਕਾਲ ਵਿੱਚ ਜਿਉਂਦੇ ਰਹਿਣ ਲਈ ਜ਼ਰੂਰੀ ਕਿੱਟ ਵਿੱਚ ਰੱਖੋ।

ਮੇਰੇ ਸੁਰੱਖਿਅਤ ਸਥਾਨ

ਕਿਸੇ ਸੰਕਟਕਾਲ ਵਿੱਚ ਹੋ ਸਕਦਾ ਹੈ ਕਿ ਤੁਹਾਨੂੰ ਆਪਣਾ ਘਰ ਛੱਡਣਾ ਪਵੇ। ਦੋ ਸਥਾਨ ਜਿੱਤੇ ਤੁਸੀਂ ਜਾਓਗੇ, ਇੱਕ ਨੇੜੇ ਅਤੇ ਦੂਜਾ ਦੂਰ (ਤੁਹਾਡੇ ਆਂਢ-ਗੁਆਂਢ ਦੇ ਬਾਹਰ)। ਕੁਝ ਉਦਾਹਰਨਾਂ ਵਿੱਚ ਸ਼ਾਮਲ ਹਨ ਸਥਾਨਕ ਲਾਇਬ੍ਰੇਰੀ, ਪੂਜਾ ਦਾ ਸਥਾਨ, ਜਾਂ ਕਮਿਉਨਿਟੀ ਸੈਂਟਰ।

ਮੇਰੇ ਸੁਰੱਖਿਅਤ ਸਥਾਨ

ਮੇਰੀ ਪਰਿਵਾਰਕ ਸੰਚਾਰ ਯੋਜਨਾ

ਸੰਕਟਕਾਲ ਵਿੱਚ, ਸਥਾਨਕ ਟੈਲੀਫੋਨ ਅਤੇ ਈਮੇਲ ਨੈਟਵਰਕ ਪ੍ਰਭਾਵਿਤ ਹੋ ਸਕਦੇ ਹਨ। ਆਪਣੇ ਕਸਬੇ/ਸ਼ਹਿਰ ਦੇ ਬਾਹਰ ਕਿਸੇ ਨੂੰ ਪਛਾਣੋ ਜਿਸ ਨਾਲ ਤੁਸੀਂ ਅਤੇ ਪਰਿਵਾਰ ਦੇ ਦੂਜੇ ਮੈਂਬਰ ਸੰਪਰਕ ਜੋੜਨ ਅਤੇ ਜਾਣਕਾਰੀ ਸਾਂਝੀ ਕਰਨ ਲਈ ਸੰਪਰਕ ਕਰ ਸਕੋ। ਜੇ ਸ਼ਹਿਰ ਤੋਂ ਬਾਹਰ ਦੀ ਚੋਣ ਉਪਲਬਧ ਨਾ ਹੋਵੇ, ਤਾਂ ਭਾਈਚਾਰਕ ਜਾਂ ਸੱਭਿਆਚਾਰਕ ਕੇਂਦਰ ਤੇ ਵਿਚਾਰ ਕਰੋ।

ਮੇਰੀ ਪਰਿਵਾਰਕ ਸੰਚਾਰ ਯੋਜਨਾ

ਮਹੱਤਵਪੂਰਨ ਡਾਕਟਰੀ ਜਾਣਕਾਰੀ

ਤੁਹਾਡੇ ਘਰ ਵਿੱਚ ਹਰੇਕ ਵਿਅਕਤੀ ਲਈ, ਕਿਸੇ ਵੀ ਡਾਕਟਰੀ ਸਮੱਸਿਆਵਾਂ ਅਤੇ ਖਾਸ ਲੋੜਾਂ, ਅਤੇ ਨਾਲ ਹੀ ਦਵਾਈਆਂ ਅਤੇ ਯੰਤਰਾਂ ਨੂੰ ਪਛਾਣੋ।

ਡਾਕਟਰੀ ਸਮੱਸਿਆ

ਮਹੱਤਵਪੂਰਨ ਡਾਕਟਰੀ ਜਾਣਕਾਰੀ

ਮੇਰੀ ਸੰਕਟਕਾਲ ਵਿੱਚ ਜਿਉਂਦੇ ਰਹਿਣ ਲਈ ਜ਼ਰੂਰੀ ਕਿੱਟ ਦੀ ਸਥਿਤੀ

ਇਸ ਬਾਰੇ ਨੋਟ ਲਿਖੋ ਕਿ ਤੁਹਾਡੀ ਕਿੱਟ ਕਿੱਥੇ ਰੱਖੀ ਹੈ, ਤਾਂ ਜੋ ਇਹ ਦੂਜਿਆਂ ਨੂੰ ਮਿਲ ਸਕੇ ਜੇ ਉਹ ਤੁਹਾਡੀ ਸਹਾਇਤਾ ਕਰ ਰਹੇ ਹਨ।

ਮੇਰੀ ਸੰਕਟਕਾਲ ਵਿੱਚ ਜਿਉਂਦੇ ਰਹਿਣ ਲਈ ਜ਼ਰੂਰੀ ਕਿੱਟ ਦੀ ਸਥਿਤੀ